Ticker

6/recent/ticker-posts

ਸਿੰਗਲਾ ਟਾਈਮਜ਼ ਨਿਊਜ਼

ਤੁਹਾਡਾ ਅਪਣੇ ਚੈਨਲ ਵਿੱਚ ਸਵਾਗਤ ਹੈ ।। Subscribe Like Follow

ਟੀ ਬੀ ਦੇ ਲੱਛਣ ਵਾਲੇ ਮਰੀਜ਼ ਜਲਦੀ ਕਰਾਉਣ ਜਾਂਚ : ਸਿਵਲ ਸਰਜਨ ਟੀ ਬੀ ਜਾਂਚ ਮੋਬਾਈਲ ਮੈਡੀਕਲ ਯੂਨਿਟ ਨੂੰ ਝੰਡੀ ਦੇ ਕੇ ਕੀਤਾ ਰਵਾਨਾ ।।

ਸਿੰਗਲਾ ਪੱਤਰਕਾਰ 
 ਬਰਨਾਲਾ, 8 ਦਸੰਬਰ
    ਸਿਹਤ ਵਿਭਾਗ ਵੱਲੋਂ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਆਈ ਏ ਐਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟੀ ਬੀ (ਤਪਦਿਕ) ਦੇ ਸ਼ੱਕੀ ਮਰੀਜ਼ਾਂ ਦੀ ਜਲਦੀ ਪਹਿਚਾਣ ਲਈ 7 ਦਸੰਬਰ ਤੋਂ ਨੇਸ਼ਨ ਵਾਈਡ 100 ਡੇ ਟੀ.ਬੀ ਕੰਪੇਨ ਆਸ਼ਾ ਵਰਕਰਾਂ ਵੱਲੋਂ ਘਰ-ਘਰ ਜਾਣ ਦੀ ਸ਼ੁਰੂਆਤ ਕੀਤੀ ਗਈ ਹੈ ਤਾਂ ਜੋ ਤਪਦਿਕ ਦੇ ਮਰੀਜ਼ਾਂ ਦੀ ਜਲਦੀ ਪਹਿਚਾਣ ਅਤੇ ਜਲਦੀ ਇਲਾਜ ਕਰਕੇ ਇਸ ਬਿਮਾਰੀ 'ਤੇ ਛੇਤੀ ਕੰਟਰੋਲ ਕੀਤਾ ਜਾ ਸਕੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਬਲਦੇਵ ਸਿੰਘ ਵੱਲੋਂ ਟੀ ਬੀ ਮੋਬਾਇਲ ਮੈਡੀਕਲ ਯੂਨਿਟ ਨੂੰ ਝੰਡੀ ਦੇ ਕੇ ਰਵਾਨਾ ਕਰਨ ਸਮੇਂ ਕੀਤਾ ਗਿਆ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਸਿਹਤ ਵਿਭਾਗ ਵੱਲੋਂ ਤਪਦਿਕ ਦੀ ਬਿਮਾਰੀ ਲਈ ਸਨਾਖਤ ਕਰ ਰਹੀਆਂ ਟੀਮਾਂ ਨੂੰ ਸਹਿਯੋਗ ਦੇਣ ਲਈ ਅਪੀਲ ਕੀਤੀ।
    ਸੀਨੀਅਰ ਮੈਡੀਕਲ ਅਫ਼ਸਰ ਡਾ. ਤਪਿੰਦਰਜੋਤ ਕੌਂਸ਼ਲ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਤਪਦਿਕ ਦੇ ਸ਼ੱਕੀ ਮਰੀਜਾਂ ਦੀ ਜਾਂਚ ਜਿਵੇਂ ਬਲਗਮ ਦੀ ਜਾਂਚ, ਛਾਤੀ ਦੇ ਐਕਸ-ਰੇ, ਸੀ ਬੀ ਨਾਟ ਟੈਸਟ ਅਤੇ ਡਾਕਟਰੀ ਸਲਾਹ ਇਲਾਜ ਬਿਲਕੁੱਲ ਮੁਫ਼ਤ ਕੀਤੇ ਜਾਂਦੇ ਹਨ।
    ਡਾ. ਮੋਨਿਕਾ ਬਾਂਸਲ ਜ਼ਿਲ੍ਹਾ ਟੀ ਬੀ ਨੋਡਲ ਅਫ਼ਸਰ ਨੇ ਦੱਸਿਆ ਕਿ ਟੀ.ਬੀ ਦਾ ਇਲਾਜ ਸੰਭਵ ਹੈ। ਇਸ ਮੁਹਿੰਮ ਤਹਿਤ ਮੋਬਾਇਲ ਵੈਨ ਵਲ਼ੋਂ ਸ਼ੱਕੀ ਮਰੀਜ਼ਾਂ ਦੇ ਐਕਸ-ਰੇ ਅਤੇ ਬਲਗਮ ਦੀ ਜਾਂਚ ਘਰ-ਘਰ ਜਾ ਕੇ ਮੁਫ਼ਤ ਕੀਤੀ ਜਾਵੇਗੀ। ਜੇਕਰ ਕਿਸੇ ਵੀ ਵਿਅਕਤੀ ਨੂੰ ਦੋ ਹਫਤਿਆਂ ਜਾਂ ਉਸ ਤੋਂ ਵੱਧ ਲਗਾਤਾਰ ਖਾਂਸੀ, ਭਾਰ ਘੱਟਦਾ ਹੋਵੇ, ਬੁਖਾਰ ਜਾਂ ਭੁੱਖ ਘੱਟ ਲੱਗਦੀ ਹੋਵੇ ਤਾਂ ਉਸ ਨੂੰ ਟੀ.ਬੀ. ਦੀ ਸ਼ਿਕਾਇਤ ਹੋ ਸਕਦੀ ਹੈ । ਇਸ ਲਈ ਨੇੜੇ ਦੇ ਸਰਕਾਰੀ ਹਸਪਤਾਲ ਵਿੱਚ ਡਾਕਟਰੀ ਸਲਾਹ ਅਨੁਸਾਰ ਸਮੇਂ ਸਿਰ ਇਲਾਜ ਕਰਵਾਉਣਾ ਚਾਹੀਦਾ ਹੈ।
  ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ. ਸੀ.ਕੋਆਰਡੀਨੇਟਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਟੀ.ਬੀ. ਦਾ ਇਲਾਜ ਡਾਟਸ ਪ੍ਰਣਾਲੀ ਰਾਂਹੀ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਟੀ.ਬੀ. ਦੇ ਮਰੀਜ਼ ਆਪਣੀ ਦਵਾਈ ਦਾ ਕੋਰਸ ਪੂਰਾ ਕਰਨ ਕਿਓਂ ਕਿ ਇਲਾਜ ਅਧੂਰਾ ਛੱਡਣ ਨਾਲ ਇਹ ਰੋਗ ਦੁਬਾਰਾ ਹੋ ਜਾਂਦਾ ਹੈ ਜੋ ਇਕ ਖਤਰਨਾਕ ਟੀ.ਬੀ.ਹੋਣ ਦਾ ਖਤਰਾ ਰਹਿੰਦਾ ਹੈ ਜਿਸ ਦੇ ਇਲਾਜ ਲਈ ਜਿਆਦਾ ਸਮਾਂ ਦਵਾਈ ਖਾਣੀ ਪੈਂਦੀ ਹੈ।
ਇਸ ਮੌਕੇ ਡਾ.ਅਮੋਲਦੀਪ ਕੌਰ ਮੈਡੀਕਲ ਅਫਸਰ, ਐਸ ਟੀ ਐਸ ਜਯੋਤੀ ਸ਼ਰਮਾ, ਪ੍ਰਦੀਪ ਕੁਮਾਰ, ਸੁਖਵਿੰਦਰ ਸਿੰਘ ਅਤੇ ਰਕੇਸ਼ ਕੁਮਾਰ ਹਾਜ਼ਰ ਸਨ।

Post a Comment

0 Comments