Ticker

6/recent/ticker-posts

ਸਿੰਗਲਾ ਟਾਈਮਜ਼ ਨਿਊਜ਼

ਤੁਹਾਡਾ ਅਪਣੇ ਚੈਨਲ ਵਿੱਚ ਸਵਾਗਤ ਹੈ ।। Subscribe Like Follow

ਪੰਜਾਬ ਹੋਮਗਾਰਡਜ ਅਤੇ ਸਿਵਲ ਡਿਫੈਂਸ ਦੇ 62ਵੇਂ ਸਥਾਪਨਾ ਦਿਵਸ ਮੌਕੇ ਚੁੱਕੀ ਸਹੁੰ

ਸਿੰਗਲਾ ਪੱਤਰਕਾਰ 
ਬਰਨਾਲਾ, 6 ਦਸੰਬਰ
ਦਫ਼ਤਰ ਸਿਵਲ ਡਿਫੈਂਸ ਬਰਨਾਲਾ ਵਿਖੇ ਜ਼ਿਲ੍ਹੇ ਦੇ ਸਮੂਹ ਵਾਰਡਨਜ਼ ਵੱਲੋਂ ਸਿਵਲ ਡਿਫੈਂਸ ਦੇ 62ਵੇਂ ਸਥਾਪਨਾ ਦਿਵਸ ਮਨਾਇਆ ਗਿਆ।
ਕਮਾਂਡੈਂਟ ਸੰਗਰੂਰ ਸ੍ਰੀ ਦਲਜੀਤ ਸਿੰਘ ਘੱਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਡਿਫੈਂਸ ਦੇ ਚੀਫ ਵਾਰਡਨ ਮਹਿੰਦਰ ਕੁਮਾਰ ਕਪਿਲ ਨੇ ਸਥਾਪਨਾ ਦਿਵਸ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਸਿਵਲ ਡਿਫੈਂਸ ਦੀ ਟੀਮ ਵੱਲੋਂ ਦੇਸ਼ ਦੀ ਏਕਤਾ-ਅਖੰਡਤਾ ਅਤੇ ਨਾਗਰਿਕਾਂ ਦੀ ਸੁਰੱਖਿਆ ਕਰਨ ਲਈ ਤਿਆਰ ਰਹਿਣ ਦੀ ਸਹੁੰ ਚੁੱਕੀ। ਇਸ ਮੌਕੇ ਸਿਵਲ ਡਿਫੈਂਸ ਬਰਨਾਲਾ ਦੇ ਕਾਰਜਕਾਰੀ ਸੀ ਡੀ ਆਈ ਕੁਲਵੀਰ ਸ਼ਰਮਾ, ਅਮਨਦੀਪ ਸਿੰਘ, ਸੁਖਦੀਪ ਸਿੰਘ, ਡਿਪਟੀ ਚੀਫ ਵਾਰਡਨ ਸੰਜੀਵ ਸ਼ਰਮਾ, ਪੋਸਟ ਵਾਰਡਨ ਚਰਨਜੀਤ ਕੁਮਾਰ ਮਿੱਤਲ, ਅਸ਼ੋਕ ਸ਼ਰਮਾ, ਅਖਿਲੇਸ਼ ਬਾਂਸਲ ਅਤੇ ਕਿਸ਼ੋਰ ਕੁਮਾਰ ਵੀ ਸ਼ਾਮਲ ਸਨ।
ਸਿਵਲ ਡਿਫੈਂਸ ਬਾਰੇ ਜਾਣਕਾਰੀ ਦਿੰਦੇ ਹੋਏ ਚੀਫ ਵਾਰਡਨ ਮਹਿੰਦਰ ਕੁਮਾਰ ਕਪਿਲ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਭਾਰਤੀ ਸੰਸਦ ਵੱਲੋਂ ਨਾਗਰਿਕ ਸੁਰੱਖਿਆ ਦੀ ਲੋੜ ਤਹਿਤ ਸਿਵਲ ਡਿਫੈਂਸ ਨੂੰ ਹੁਲਾਰਾ ਦਿੱਤਾ ਗਿਆ।
ਭੱਵਿਖ ਵਿੱਚ ਵੀ ਸਿਵਲ ਡਿਫੈਂਸ ਨੂੰ ਦੇਸ਼ ਦੀ ਰੱਖਿਆ ਦੇ ਇੱਕ ਅਨਿੱਖੜਵੇਂ ਅੰਗ ਵਜੋਂ ਸੰਗਠਿਤ ਕੀਤਾ ਜਾਣਾ ਹੈ, ਤਾਂ ਜੋ ਭਾਰਤ ਰਾਸ਼ਟਰ ਲੰਬੇ ਸਮੇਂ ਦੇ ਆਧਾਰ ’ਤੇ ਇਸ ਦੇ ਨਾਲ ਰਹਿ ਸਕੇ।  
ਚੀਫ ਵਾਰਡਨ ਸ਼੍ਰੀ ਕਪਿਲ ਨੇ ਦੱਸਿਆ ਕਿ ਸਿਵਲ ਡਿਫੈਂਸ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਸੰਗਠਨ ਦੀਆਂ ਗਤੀਵਿਧੀਆਂ ਨੂੰ ਉਜਾਗਰ ਕਰਨ ਲਈ ਭਾਰਤ ਦੇਸ਼ ਅੰਦਰ 6 ਦਸੰਬਰ ਨੂੰ ਸਿਵਲ ਡਿਫੈਂਸ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ।

Post a Comment

0 Comments