ਦਸੰਬਰ 28 ਸਿੰਗਲਾ ਪੱਤਰਕਾਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਕੰਪਿਊਟਰ ਅਧਿਆਪਕਾਂ ਦੇ ਪੱਕੇ ਮੋਰਚੇ ਵਿੱਚ ਲੜੀਵਾਰ ਰੂਪ ਵਿੱਚ ਬੱਝਵੀਂ ਸ਼ਮੂਲੀਅਤ ਕਰਨ ਦੇ ਲਏ ਗਏ ਫ਼ੈਸਲੇ ਅਨੁਸਾਰ ਅੱਜ ਮਿਤੀ 28.12.24 ਨੂੰ ਡੈਮੋਕ੍ਰੈਟਿਕ ਟੀਚਰਜ਼ ਫਰੰਟ ਬਰਨਾਲਾ ਵੱਲੋਂ ਕੰਪਿਊਟਰ ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿੱਚ ਮਰਜਿੰਗ ਅਤੇ ਵਿੱਤੀ ਮੰਗਾਂ ਨੂੰ ਲੈ ਕੇ ਸੰਗਰੂਰ ਵਿਖੇ 1 ਸਤੰਬਰ ਤੋਂ ਚੱਲ ਰਹੇ "ਪੱਕੇ ਮੋਰਚੇ" ਵਿੱਚ ਸ਼ਮੂਲੀਅਤ ਕੀਤੀ ਗਈ।ਡੀ.ਟੀ.ਐੱਫ. ਬਰਨਾਲਾ ਵੱਲੋਂ ਅੱਜ ਸੁਖਦੀਪ ਤਪਾ ਸੂਬਾ ਕਮੇਟੀ ਮੈਂਬਰ,ਲਖਵੀਰ ਠੁੱਲੀਵਾਲ ਜ਼ਿਲ੍ਹਾ ਖਜ਼ਾਨਚੀ,ਸੱਤਪਾਲ ਬਾਂਸਲ ਬਲਾਕ ਪ੍ਰਧਾਨ ਸਹਿਣਾ,ਅੰਮ੍ਰਿਤਪਾਲ ਕੋਟਦੁੰਨਾ ਬਲਾਕ ਪ੍ਰਧਾਨ ਬਰਨਾਲਾ,ਰਘਵੀਰ ਕਰਮਗੜ੍ਹ ਬਲਾਕ ਸਕੱਤਰ ਮਹਿਲ ਕਲਾਂ,ਅੰਮ੍ਰਿਤ ਹਰੀਗੜ੍ਹ ਬਲਾਕ ਸਕੱਤਰ ਬਰਨਾਲਾ ਤੇ ਸੁਖਪ੍ਰੀਤ ਬੜੀ ,ਸੁਰਿੰਦਰ ਤਪਾ,ਰਘੁਵੀਰ ਮਹਿਤਾ,ਗਿਰੀਸ਼ ਕੁਮਾਰ,ਪ੍ਰਿੰਸ ਕੁਮਾਰ,ਜਗਰੰਟ ਸਿੰਘ,ਅਮਨਦੀਪ ਸਿੰਘ,ਰਾਮਪ੍ਰਕਾਸ਼ ਗੁੰਮਟੀ ਆਦਿ ਜ਼ਿਲ੍ਹਾ ਤੇ ਬਲਾਕ ਕਮੇਟੀ ਮੈਂਬਰ ਸ਼ਾਮਲ ਹੋਏ। 4161ਅਧਿਆਪਕ ਯੂਨੀਅਨ ਦੇ ਸਾਥੀ ਸੰਦੀਪ ਗਿੱਲ ਵੀ ਅੱਜ ਇਸ ਵਫ਼ਦ ਦਾ ਹਿੱਸਾ ਬਣੇ।
ਵੱਲੋਂ : ਰਾਜੀਵ ਕੁਮਾਰ (ਜ਼ਿਲ੍ਹਾ ਪ੍ਰਧਾਨ)
ਨਿਰਮਲ ਚੁਹਾਣਕੇ (ਜ਼ਿਲ੍ਹਾ ਸਕੱਤਰ)
ਜ਼ਿਲ੍ਹਾ ਕਮੇਟੀ, ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਬਰਨਾਲਾ
0 Comments