ਮਾਨਯੋਗ ਅਦਾਲਤ ਸ਼੍ਰੀ ਮੁਨੀਸ਼ ਗਰਗ, ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ ਬਰਨਾਲਾ ਵੱਲੋਂ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਵਾ ਸਿਮਰਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਪਿੰਡ ਫਰਵਾਹੀ ਨੂੰ ਚੇਤਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਫਰਵਾਹੀ ਦੇ ਘਰ ਦੇ ਅੰਦਰ ਦਾਖਲ ਹੋ ਕੇ ਚੇਤਨ ਸਿੰਘ ਅਤੇ ਉਸਦੀ ਨੂੰਹ ਬੇਅੰਤ ਕੌਰ ਦੀ ਕੁੱਟਮਾਰ ਕਰਨ ਦੇ ਕੇਸ ਵਿੱਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਚੇਤਨ ਸਿੰਘ ਵੱਲੋਂ ਸੁਖਦੇਵ ਸਿੰਘ ਅਤੇ ਸਿਮਰਜੀਤ ਸਿੰਘ ਦੇ ਖਿਲਾਫ ਮਾਨਯੋਗ ਅਦਾਲਤ ਵਿੱਚ ਇਹ ਦੋਸ਼ ਲਗਾ ਕੇ ਕਿ ਮਿਤੀ 08-09-2018 ਨੂੰ ਸ਼ਾਮ ਕਰੀਬ 7 ਵਜੇ ਉਹ ਆਪਣੇ ਘਰ ਦੀ ਛੱਤ ਦਾ ਲੈਂਟਰ ਪਵਾ ਰਿਹਾ ਸੀ ਤਾਂ ਸੁਖਦੇਵ ਸਿੰਘ ਅਤੇ ਸਿਮਰਜੀਤ ਸਿੰਘ ਨੇ ਉਸਦੇ ਘਰ ਦੇ ਅੰਦਰ ਦਾਖਲ ਹੋ ਕੇ ਸੋਟੀਆਂ ਨਾਲ ਉਸਦੀ ਕੁੱਟਮਾਰ ਕੀਤੀ ਅਤੇ ਉਸਦੀ ਨੂੰਹ ਦੀ ਕੁੱਟਮਾਰ ਕੀਤੀ ਅਤੇ ਨੂੰਹ ਦੇ ਕੱਪੜੇ ਪਾੜ ਦਿੱਤੇ, ਕੇਸ ਦਾਇਰ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਵੱਲੋਂ ਜੇਰ ਦਫਾ 452/323/34 ਆਈ.ਪੀ.ਸੀ. ਤਹਿਤ ਸੁਖਦੇਵ ਸਿੰਘ ਵਗੈਰਾ ਦੇ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮਾਨ ਦੇ ਵਕੀਲ ਸ੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਗਵਾਹਨ ਦੇ ਬਿਆਨ ਆਪਸ ਵਿੱਚ ਮੇਲ ਨਹੀਂ ਖਾਂਦੇ ਅਤੇ ਮੈਡੀਕਲ ਰਿਪੋਰਟ ਦੇ ਮੁਤਾਬਿਕ ਬੇਅੰਤ ਕੌਰ 6:50 ਵਜ਼ੇ ਸਿਵਲ ਹਸਪਤਾਲ ਬਰਨਾਲਾ ਦਾਖਲ ਹੋ ਗਈ ਸੀ, ਜਦ ਕਿ ਘਟਨਾ ਦਾ ਸਮਾਂ 7 ਵਜ਼ੇ ਦਰਜ਼ ਕਰਵਾਇਆ ਗਿਆ ਹੈ ਅਤੇ ਡਾਕਟਰ ਸਾਹਿਬ ਵੱਲੋਂ ਸੱਟਾਂ ਕਰੀਬ 6 ਘੰਟੇ ਪਹਿਲਾਂ ਵੱਜਣੀਆਂ ਦਰਜ਼ ਕੀਤੀਆਂ ਗਈਆਂ ਹਨ ਅਤੇ ਡਾਕਟਰ ਸਾਹਿਬ ਵੱਲੋਂ ਮੰਨਿਆ ਗਿਆ ਹੈ ਕਿ ਇਹ ਸੱਟਾਂ ਐਕਸੀਡੈਂਟਲ ਵੀ ਹੋ ਸਕਦੀਆਂ ਹਨ, ਉਕਤ ਕੇਸ ਵਿੱਚੋਂ ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
0 Comments