ਦਸੰਬਰ 29 ਸਿੰਗਲਾ ਪੱਤਰਕਾਰ
ਕਿਸਾਨ ਜਥੇਬੰਦੀਆਂ ਵੱਲੋਂ ਮਿੱਤੀ 30 ਦਿਸੰਬਰ ਨੂੰ ਦਿੱਤੀ ਪੰਜਾਬ ਬੰਦ ਦੀ ਕਾਲ ਨੂੰ ਮਜਲਿਸ ਅਹਿਰਾਰ ਇਸਲਾਮ ਹਿੰਦ ਨੇ ਅਪਣਾ ਪੂਰਨ ਸਮਥਨ ਦਿੰਦੀ ਹੈ। ਸਾਡੇ ਸੀਨੀਅਰ ਕਿਸਾਨ ਆਗੂ ਸ਼੍ਰੀ ਜਗਜੀਤ ਸਿੰਘ ਡੱਲੇਵਾਲ ਪਿਛਲੇ ਇੱਕ ਮਹੀਨੇ ਤੋਂ ਜਿਆਦਾ ਸਮਾਂ ਤੋਂ ਭੁੱਖ ਹੜਤਾਲ ਉੱਤੇ ਬੈਠੇ ਹਨ ਪ੍ਰੰਤੂ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਉਹਨਾਂ ਦੀਆਂ ਕਿਸਾਨ ਅਤੇ ਲੋਕਪੱਖੀ ਮੰਗਾ ਨੂੰ ਨਜ਼ਰਅੰਦਾਜ਼ ਕਰਕੇ ਬਹੁਤ ਹੀ ਗਲਤ ਸੰਦੇਸ਼ ਦੇਸ਼ ਦੀ ਜਨਤਾ ਨੂੰ ਦਿੱਤਾ ਜਾ ਰਿਹਾ ਹੈ। ਇਸ ਤੋਂ ਕੇਂਦਰ ਸਰਕਾਰ ਦੀ ਦੇਸ਼ ਦੇ ਕਿਸਾਨਾਂ ਪ੍ਰਤੀ ਅਤੇ ਖਾਸ ਕਰ ਪੰਜਾਬ ਦੇ ਪ੍ਰਤੀ ਮੰਸ਼ਾ ਸਾਫ ਜ਼ਾਹਿਰ ਹੁੰਦੀ ਹੈ।ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਦਿਲਬਰ ਖਾਨ ਬਾਦਸ਼ਾਹਪੁਰ ਵੱਲੋਂ ਪਟਿਆਲਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਮਿਤੀ 30/12/2024 ਨੂੰ ਕਿਸਾਨ ਜੱਥੇਬੰਦੀਆਂ ਦੇ ਬੰਦ ਦੇ ਸੱਦੇ ਨੂੰ ਪੂਰਨ ਸਮਰਥਨ ਦੇਈਏ ਅਤੇ ਅਸੀਂ ਆਪਣੇ ਕਾਰੋਬਾਰ ਉਸ ਦਿਨ ਬੰਦ ਰੱਖੀਏ ਤਾਂ ਜੋ ਇਹ ਬੰਦ ਦੀ ਕਾਲ ਸਫਲ ਹੋ ਸਕੇ ਅਤੇ ਕੇਂਦਰ ਸਰਕਾਰ ਦੀ ਨੀਂਦ ਖੁੱਲ੍ਹੇ ਅਤੇ ਪਿਛਲੇ ਕਈ ਸਾਲਾਂ ਤੋਂ ਆਪਣੇ ਘਰ ਬਾਰ ਛੱਡ ਕੇ ਦੇਸ਼ ਦੀ ਆਮ ਜਨਤਾ ਲਈ ਸੰਘਰਸ਼ ਕਰਦੇ ਆ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ਦਾ ਜ਼ਰੀਆ ਬਣ ਸਕੇ।ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਹੱਕ ਸੱਚ ਦੀ ਇਸ ਲੜਾਈ ਲਈ ਇੱਕ ਵਾਰ ਫੇਰ ਤੋਂ ਹਾਅ ਦਾ ਨਾਅਰਾ ਮਾਰੀਏ ।
0 Comments